ਮੱਕੀ ਦੀ ਰੋਟੀ

ਸਮੱਗਰੀ:- 400 ਗਰਾਮ ਮੱਕੀ ਦਾ ਆਟਾ, 150 ਗਰਾਮ ਘਿਓ, ਲੂਣ ਸਵਾਦ ਅਨੁਸਾਰ

Corn Bread

ਤਰੀਕਾ:- ਆਟੇ ਨੂੰ ਪਰਾਤ ਵਿਚ ਛਾਣ ਲਵੋ। 50 ਗਰਾਮ ਘਿਓ ਨੂੰ ਗਰਮ ਕਰਕੇ ਆਟੇ ਵਿਚ ਮਿਲਾ ਲਵੋ। ਗੁਨਗੁਨੇ ਪਾਣੀ ਨਾਲ ਆਟਾ ਗੁਨ ਲਵੋ। ਆਟੇ ਦਾ ਪੇੜਾ ਬਣਾ ਕੇ ਥੋੜਾ-ਥੋੜਾ ਪਾਣੀ ਲਾ ਕੇ ਰੋਟੀ ਨੂੰ ਵਧਾਓ। ਮੱਧਮ ਤਾਪ ਤੇ ਰੋਟੀ ਨੂੰ ਤਵੇ ਤੇ ਸੇਕਣਾ ਸੁਰੂ ਕਰੋ, ਜਦੋਂ ਰੋਟੀ ਇਕ ਪਾਸੇ ਤੋਂ ਚੰਗੀ ਤਰਾਂ ਸਿਕ ਜਾਵੇ ਤਾਂ ਹੀ ਪਲਟੋ ਨਹੀਂ ਤਾਂ ਰੋਟੀ ਵਿਚ ਦਰਾਰਾਂ ਪੈ ਸਕਦੀਆਂ ਹਨ । ਤਵੇ ਤੇ ਰੋਟੀ ਪੂਰੀ ਤਰਾਂ ਸਿਕ ਜਾਣ ਤੇ ਉਤਾਰ ਕੇ ਘਿਓ ਨਾਲ ਚੋਪੜ ਕੇ ਸਾਗ ਨਾਲ ਪਰੋਸੋ।

You may want to see more recipes in ਵੰਨ-ਸਵੰਨੀਆਂ ਰੋਟੀਆਂ