ਸੀਤਾਫਲ ਦੀ ਸਬਜ਼ੀ

ਸੀਤਾਫਲ ਦੀ ਸਬਜ਼ੀ

ਸਮੱਗਰੀ:- ਸੀਤਾਫਲ- ਪੰਜ ਸੌ ਗ੍ਰਾਮ, ਘਿਉ- ਤੀਂਹ ਗ੍ਰਾਮ, ਖੰਡ- ਦੋ ਚਮਚ, ਮਿਰਚ- ਅੱਧਾ ਚਮਚ, ਜ਼ੀਰਾ- ਅੱਧਾ ਚਮਚ, ਹਿੰਗ- ਥੋੜ੍ਹੀ ਜਿਹੀ, ਧਨੀਆ- ਇਕ ਚਮਚ, ਹਲਦੀ- ਅੱਧਾ ਚਮਚ, ਅੰਬਚੂਰ- ਅੱਧਾ ਚਮਚ, ਮੇਥੀ- ਅੱਧਾ ਚਮਚ, ਲੂਣ- ਸਵਾਦ ਅਨੁਸਾਰ।

ਵਿਧੀ:- ਸੀਤਾਫਲ ਨੂੰ ਕੱਟ ਕੇ ਧੋ ਲਉ। ਕੜਾਹੀ ਵਿਚ ਘਿਉ ਗਰਮ ਕਰਕੇ ਹਿੰਗ, ਜ਼ੀਰਾ ਅਤੇ ਮੇਥੀ ਦਾ ਤੁੜਕਾ ਲਾਉ। ਮੇਥੀ ਤੇ ਜ਼ੀਰਾ ਲਾਲ ਹੋਣ ਤੇ ਹਲਦੀ, ਧਨੀਆ ਅਤੇ ਮਿਰਚ ਪਾ ਦਿਉ। ਇਸ ਵਿਚ ਹੀ ਕੱਟਿਆ ਹੋਇਆ ਸੀਤਾਫਲ ਪਾ ਦਿਉ। ਇਸ ਤੋਂ ਬਾਅਦ ਮਸਾਲੇ ਵਿਚ ਚੰਗੀ ਤਰ੍ਹਾਂ ਰਲਾ ਦਿਉ। ਲੂਣ ਪਾ ਕੇ ਅੱਗ ਮੱਠੀ ਕਰ ਦਿਉ। ਜਦੋਂ ਸੀਤਾ ਫਲ਼ ਗਲ ਜਾਵੇ ਤਾਂ ਇਸ ਵਿਚ ਅੰਬਚੂਰ ਤੇ ਖੰਡ ਰਲਾ ਦਿਉ। ਥੋੜ੍ਹੀ ਦੇਰ ਪੱਕਣ ਤੋਂ ਬਾਅਦ ਅੱਗ ਤੋਂ ਹੇਠਾਂ ਉਤਾਰ ਲਉ।

You may want to see more recipes in ਸਬਜੀਆਂ