ਲੌਕੀ ਦੀ ਸਬਜ਼ੀ
ਲੌਕੀ ਦੀ ਸਬਜ਼ੀ
ਸਮੱਗਰੀ:-ਲੌਕੀ- ਪੰਜ ਸੌ ਗ੍ਰਾਮ, ਘਿਉ- ਤੀਂਹ ਗ੍ਰਾਮ, ਗਰਮ ਮਸਾਲਾ- ਇਕ ਚਮਚ, ਮਿਰਚ- ਅੱਧਾ ਚਮਚ, ਹਿੰਗ, ਜ਼ੀਰਾ ਤੇ ਲ਼ੂਣ- ਸਵਾਦ ਅਨੁਸਾਰ, ਧਨੀਆ- ਇਕ ਚਮਚ, ਹਲਦੀ- ਅੱਧਾ ਚਮਚ, ਜ਼ੀਰਾ- ਅੱਧਾ ਚਮਚ।
ਵਿਧੀ:- ਲੌਕੀ ਨੂੰ ਛਿੱਲ ਕੇ ਕੱਟ ਲ਼ਉ। ਇਕ ਕੜਾਹੀ ਵਿਚ ਘਿਉ ਗਰਮ ਕਰਕੇ ਹਿੰਗ ਤੇ ਜ਼ੀਰੇ ਦਾ ਤੁੜਕਾ ਲਗਾਉ। ਜ਼ੀਰਾ ਨਾਲ ਹੋਣ ਤੇ ਬਾਕੀ ਮਸਾਲੇ ਵੀ ਪਾ ਦਿਉ। ਮਸਾਲੇ ਭੁੰਨ ਕੇ ਲੌਕੀ ਵੀ ਇਸ ਵਿਚ ਮਿਲਾ ਦਿਉ। ਹੁਣ ਇਨ੍ਹਾਂ ਪਾਣੀ ਪਾਉ ਕਿ ਲੌਕੀ ਉੱਪਰੋਂ ਦਿਖਾਈ ਦਿੰਦੀ ਰਹੇ। ਲੂਣ ਪਾ ਕੇ ਢੱਕ ਲੇ ਰੱਖ ਦਿਉ। ਸਬਜ਼ੀ ਪੱਕ ਜਾਵੇ ਤਾਂ ਹੇਠਾਂ ਲਾਹ ਕੇ ਗਰਮ ਮਸਾਲਾ ਪਾ ਕੇ ਖਾਉ।
You may want to see more recipes in ਸਬਜੀਆਂ




