ਆਲੂ ਗੋਭੀ-ਟਮਾਟਰ ਰਸੇਦਾਰ
ਆਲੂ ਗੋਭੀ-ਟਮਾਟਰ ਰਸੇਦਾਰ
ਸਮੱਗਰੀ:- ਆਲੂ-250 ਗ੍ਰਾਮ, ਗੋਭੀ- 250 ਗ੍ਰਾਮ, ਘਿਉ- ਤੀਂਹ ਗ੍ਰਾਮ, ਹਲਦੀ- ਅੱਧਾ ਚਮਚ, ਜ਼ੀਰਾ- ਅੱਧਾ ਚਮਚ, ਗਰਮ ਮਸਾਲਾ- ਅੱਧਾ ਚਮਚ, ਟਮਾਟਰ- ਸੌ ਗ੍ਰਾਮ, ਧਨੀਆ- ਇਕ ਚਮਚ, ਮਿਰਚ- ਅੱਧਾ ਚਮਚ, ਹਿੰਗ- ਥੋੜ੍ਹਾ ਥੋੜ੍ਹਾ।
ਵਿਧੀ:- ਗੋਭੀ ਅਤੇ ਆਲੂ ਨੂੰ ਸਾਫ ਕਰਕੇ ਕੱਟ ਲਉ। ਇਕ ਕੜਾਹੀ ਵਿਚ ਘਿਉ ਗਰਮ ਕਰਕੇ ਹਿੰਗ ਅਤੇ ਜ਼ੀਰੇ ਦਾ ਤੁੜਕਾ ਲਉ। ਜ਼ੀਰਾ ਲਾਲ ਹੋਣ ਤੇ ਬਾਕੀ ਮਸਾਲੇ ਪਾ ਕੇ ਭੁੰਨੋ। ਇਸ ਵਿਚ ਟਮਾਟਰ ਵੀ ਕੱਟ ਕੇ ਪਾ ਦਿਉ। ਥੋੜ੍ਹਾ ਜਿਹਾ ਪਾਣੀ ਪਾ ਕੇ ਢੱਕ ਕੇ ਰੱਖ ਦਿਉ। ਜਦੋਂ ਟਮਾਟਰ ਗਲ ਜਾਵੇ ਤਾਂ ਇਸ ਵਿਚ ਆਲੂ ਤੇ ਗੋਭੀ ਪਾ ਕੇ ਭੁੰਨੋ। ਹੁਣ ਇਸ ਵਿਚ ਇੰਨਾ ਪਾਣੀ ਪਾਉ ਕਿ ਸਬਜ਼ੀ ਚੰਗੀ ਤਰ੍ਹਾਂ ਡੁੱਬ ਜਾਵੇ। ਲੂਣ ਪਾ ਕੇ ਪੱਕਣ ਲਈ ਰੱਖ ਦਿਉ। ਆਲੂ, ਗੋਭੀ ਗਲ ਜਾਣ ਤੇ ਅੱਗ ਤੋਂ ਹੇਠਾਂ ਲਾਹ ਕੇ ਧਨੀਆ ਤੇ ਗਰਮ ਮਸਾਲਾ ਪਾ ਦਿਉ।
You may want to see more recipes in ਸਬਜੀਆਂ




