ਮੁੰਗਰੇ- ਆਲੂ
ਮੁੰਗਰੇ- ਆਲੂ
ਸਮੱਗਰੀ:- ਮੂੰਗਰੇ- 250 ਗ੍ਰਾਮ, ਆਲੂ- 250 ਗ੍ਰਾਮ, ਧਨੀਆ- ਇਕ ਚਮਚ, ਅਦਰਕ- ਇਕ ਗੱਠੀ, ਜ਼ੀਰਾ- ਅੱਧਾ ਚਮਚ, ਪਿਆਜ਼- ਦੋ ਵੱਡੇ, ਲੂਣ- ਸਵਾਦ ਅਨੁਸਾਰ, ਘਿਉ- ਤੀਂਹ ਗ੍ਰਾਮ, ਗਰਮ ਮਸਾਲਾ- ਇਕ ਚਮਚ, ਹਲਦੀ- ਅੱਧਾ ਚਮਚ, ਮਿਰਚ- ਅੱਧਾ ਚਮਚ, ਹਿੰਗ- ਥੋੜ੍ਹੀ ਜਿਹੀ।
ਵਿਧੀ:- ਮੂੰਗਰੇ ਤੇ ਆਲੂ ਸਾਫ ਕਰਕੇ ਕੱਟ ਲਉ। ਫੇਰ ਇਨ੍ਹਾਂ ਨੂੰ ਧੋ ਕੇ ਰੱਖ ਲਉ। ਹੁਣ ਇਕ ਕੜਾਹੀ ਵਿਚ ਘਿਉ ਗਰਮ ਕਰਕੇ ਹਿੰਗ ਤੇ ਜ਼ੀਰਾ ਪਾਉ। ਇਸ ਤੋਂ ਬਾਅਦ ਕੱਟਿਆ ਪਿਆਜ਼ ਤੇ ਅਦਰਕ ਪਾ ਕੇ ਭੁੰਨੋ। ਜਦੋਂ ਪਿਆਜ਼ ਲਾਲ ਹੋ ਜਾਵੇ ਤਾਂ ਹਲਦੀ, ਧਨੀਆ ਵੀ ਇਸ ਵਿਚ ਪਾ ਦਿਉ। ਮਸਲਾ ਭੁੱਜ ਜਾਣ ਤੇ ਮੂੰਗਰੇ ਅਤੇ ਆਲੂ ਪਾ ਦਿਉ। ਲੂਣ ਪਾ ਕੇ ਢੱਕ ਦਿਉ ਅਤੇ ਅੱਗ ਮੱਠੀ ਰੱਖੋ। ਜਦੋਂ ਆਲੂ ਐਤ ਮੂੰਗਰੇ ਗਲ ਜਾਣ ਤਾਂ ਅੱਗ ਤੋਂ ਹੇਠਾਂ ਲਾਹ ਲਉ ਅਤੇ ਗਰਮ ਮਸਲਾ ਉਸ ਵਿਚ ਪਾ ਦਿਉ।
You may want to see more recipes in ਸਬਜੀਆਂ




