ਗੋਭੀ ਕੋਰਮਾ ਟਮਾਟਰਾਂ ਵਿਚ

ਗੋਭੀ ਕੋਰਮਾ ਟਮਾਟਰਾਂ ਵਿਚ

ਸਮੱਗਰੀ: ਟਮਾਟਰ- ਚਾਰ- ਕੱਸੀ ਫੁਲ ਗੋਭੀ- ਇਕ ਕੱਪ, ਅਦਰਕ- ਸਵਾਦ ਅਨੁਸਾਰ, ਹਰਾ ਧਨੀਆ- ਥੋੜ੍ਹਾ ਜਿਹਾ, ਫੈਂੋਟਿਆ ਹੋਇਆ ਦਹੀਂ- ਦੋ ਕੜਛੀਆਂ, ਲਾਲ ਮਿਰਚ- ਇਕ ਚਮਚ, ਦਹੀਂ- ਥੋੜ੍ਹੀ ਜਿਹੀ ਸਜਾਉਣ ਲਈ, ਉਬਲੇ ਆਲੂ- ਚਾਰ, ਉਬਲੇ ਮਟਰ ਦੇ ਦਾਣੇ- ਥੋੜ੍ਹੇ ਜਿਹੇ, ਹਰੀ ਮਿਰਚ- ਥੋੜ੍ਹੀ ਜਿਹੀ, ਘਿਉ-ਇਕ ਕੜਛੀ, ਗਰਮ ਮਸਾਲਾ- ਅੱਧਾ ਚਮਚ, ਲੂਣ- ਅੱਧਾ ਚਮਚ, ਹਲਦੀ- ਥੋੜ੍ਹੀ ਜਿਹੀ।

ਵਿਧੀ:- ਘਿਉ ਗਰਮ ਕਰੋ। ਸਾਰੇ ਮਸਾਲੇ ਪਾ ਦਿਉ ਤੇ ਦਹੀਂ ਪਾ ਕੇ ਕੜਛੀ ਚਲਾਉ। ਘਿਉ ਕਿਨਰੇ ਤੇ ਆ ਜਾਣ ਤੇ ਟਮਾਟਰ ਪਾਉ ਤੇ ਕੱਸੀ ਹੋਈ ਗੋਭੀ ਪਾ ਕੇ ਧੀਮੀ ਅੱਗ ਤੇ ਚਾਰ ਮਿੰਟ ਤੱਕ ਪਕਾਉ। ਉਬਲੇ ਆਲੂ ਤੇ ਮਟਰ ਪਾਕੇ ਫਿਰ ਸੱਤ ਮਿੰਟ ਤੱਕ ਧੀਮੀ ਅੱਗ ਤੇ ਪਕਾਉ ਤਾਂ ਕਿ ਮਸਾਲਾ ਤੇ ਗੋਭੀ ਚੰਗੀ ਤਰ੍ਹਾਂ ਮਿਲ ਜਾਣ। ਪਰੋਸਦੇ ਸਮੇਂ ਫੈਂਟਿਆਂ ਹੋਇਆ ਦਹੀ ਤੇ ਹਰਾ ਧਨੀਆ ਧੂੜ ਲਉ।

You may want to see more recipes in ਸਬਜੀਆਂ