ਟਮਾਟਰੀ ਛੋਲੇ

ਟਮਾਟਰੀ ਛੋਲੇ

ਸਮੱਗਰੀ:- ਕਾਬਲੀ ਛੋਲੇ- ਇਕ ਕੱਪ, ਟਮਾਟਰ- ਚਾਰ, ਹਰਾ ਧਨੀਆ- ਥੋੜ੍ਹਾ ਜਿਹਾ, ਹਰੀ ਮਿਰਚ- ਅੱਧਾ ਚਮਚ, ਲਾਲ ਮਿਰਚ- ਇਕ ਚਮਚ, ਗਰਮ ਮਸਾਲਾ- ਇਕ ਚਮਚ, ਪੀਸਿਆਂ ਪੋਸਤ ਦਾਣਾ- ਦੋ ਚਮਚ, ਕੁਤਰਿਆ ਅਦਰਕ- ਥੋੜ੍ਹਾ ਜਿਹਾ, ਸਫੇਦ ਨਮਕ- ਥੋੜ੍ਹਾ ਜਿਹਾ, ਧਨੀਆ- ਇਕ ਚਮਚ।

ਵਿਧੀ:- ਕਾਬਲ਼ੀ ਛੋਲੇ ਰਾਤ ਭਰ ਭਿਉ ਦਿਉ। ਸਵੇਰੇ ਗਲਣ ਤੱਕ ਪਕਾਉ, ਅੱਧ ਛੋਲੇ ਪੀਸ ਲਉ। ਟਮਾਟਰ ਨੂੰ ਗਰਮ ਪਾਣੀ ਵਿਚ ਪਾ ਕੇ ਛਿਲਕਾ ਉਤਾਰ ਲਉ। ਹੁਣ ਸਾਰੇ ਮਸਾਲੇ ਕੜਾਹੀ ਵਿਚ ਸੁੱਕੇ ਹੀ ਭੁੰਨ ਲਉ। ਟਮਾਟਰ ਦੇ ਗੁੱਦੇ ਵਿਚ ਪੀਸਿਆਂ ਪੋਸਤ ਦਾਣਾ ਤੇ ਪੀਸੇ ਛੋਲੇ ਮਿਲਾ ਕੇ ਭੁੰਨੋ ਤੇ ਮਸਾਲੇ ਵਿਚ ਮਿਲਾ ਲਉ। ਪੱਕਣ ਲਈ ਅੱਗ ‘ਤੇ ਰੱਖੋ। ਉਬਾਲੇ ਆਉਣ ਲੱਗਣ ਤਾਂ ਬਾਕੀ ਦੇ ਛੋਲੇ ਵੀ ਪਾ ਦਿਉ । ਗਾੜ੍ਹਾ ਹੋਣ ਤੱਕ ਪਕਾਉ। ਹਰੀ ਮਿਰਚ, ਅਦਰਕ ਅਤੇ ਹਰਾ ਧਨੀਆ ਪਾਉ।

You may want to see more recipes in ਸਬਜੀਆਂ